1
ਏਸਾਓ ਅਰਥਾਤ ਅਦੋਮ ਦੀ ਵੰਸ਼ਾਵਲੀ ਇਹ ਹੈ ।
2
ਏਸਾਓ ਕਨਾਨੀਆਂ ਦੀਆਂ ਧੀਆਂ ਵਿੱਚੋਂ ਹਿੱਤੀ ਏਲੋਨ ਦੀ ਧੀ ਆਦਾਹ ਨੂੰ ਵਿਆਹ ਲਿਆਇਆ ਅਤੇ ਆਹਾਲੀਬਾਮਾਹ ਨੂੰ, ਜਿਹੜੀ ਅਨਾਹ ਦੀ ਧੀ ਅਤੇ ਸਿਬਓਨ ਹਿੱਵੀ ਦੀ ਦੋਹਤੀ ਸੀ
3
ਅਤੇ ਬਾਸਮਥ ਨੂੰ ਜਿਹੜੀ ਇਸਮਾਏਲ ਦੀ ਧੀ ਸੀ ਅਤੇ ਨਬਾਯੋਥ ਦੀ ਭੈਣ ਸੀ ।
4
ਆਦਾਹ ਨੇ ਏਸਾਓ ਲਈ ਅਲੀਫਾਜ਼ ਨੂੰ ਅਤੇ ਬਾਸਮਥ ਨੇ ਰਊਏਲ ਨੂੰ ਜਨਮ ਦਿੱਤਾ
5
ਅਤੇ ਆਹਾਲੀਬਾਮਾਹ ਨੇ ਯਊਸ ਅਤੇ ਯਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ, ਇਹ ਏਸਾਓ ਦੇ ਪੁੱਤਰ ਸਨ, ਜਿਹੜੇ ਕਨਾਨ ਦੇਸ਼ ਵਿੱਚ ਪੈਦਾ ਹੋਏ ।
6
ਤਦ ਏਸਾਓ ਨੇ ਆਪਣੀਆਂ ਪਤਨੀਆਂ, ਆਪਣੇ ਪੁੱਤਰ-ਧੀਆਂ ਅਤੇ ਆਪਣੇ ਘਰ ਦੇ ਸਾਰੇ ਪ੍ਰਾਣੀਆਂ ਨੂੰ, ਆਪਣੇ ਸਾਰੇ ਵੱਗਾਂ, ਸਾਰੇ ਪਸ਼ੂਆਂ ਅਤੇ ਸਾਰੀ ਪੂੰਜੀ ਨੂੰ ਜੋ ਉਸ ਕਨਾਨ ਦੇਸ਼ ਵਿੱਚ ਕਮਾਈ ਸੀ, ਲੈ ਕੇ ਆਪਣੇ ਭਰਾ ਯਾਕੂਬ ਦੇ ਕੋਲੋਂ ਕਿਸੇ ਹੋਰ ਦੇਸ਼ ਵੱਲ ਚਲਾ ਗਿਆ ।
7
ਕਿਉਂ ਜੋ ਉਨ੍ਹਾਂ ਦਾ ਮਾਲ ਧਨ ਐਨਾ ਸੀ ਕਿ ਉਹ ਇਕੱਠੇ ਨਹੀਂ ਰਹਿ ਸੱਕਦੇ ਸਨ, ਪਰ ਉਹ ਸਥਾਨ ਜਿਸ ਵਿੱਚ ਉਹ ਮੁਸਾਫਰ ਸਨ ਉਨ੍ਹਾਂ ਦੇ ਪਸ਼ੂਆਂ ਦੀ ਬਹੁਤਾਇਤ ਦੇ ਕਾਰਨ, ਉਹ ਉੱਥੇ ਰਹਿ ਨਾ ਸਕੇ ।
8
ਏਸਾਓ ਸ਼ੇਈਰ ਦੇ ਪਹਾੜ ਵਿੱਚ ਰਹਿਣ ਲੱਗਾ, ਇਹੋ ਹੀ ਅਦੋਮ ਹੈ ।
9
ਇਹ ਏਸਾਓ ਦੀ ਵੰਸ਼ਾਵਲੀ ਹੈ, ਜਿਹੜਾ ਅਦੋਮੀਆਂ ਦਾ ਪਿਤਾ ਸ਼ੇਈਰ ਦੇ ਪਹਾੜ ਵਿੱਚ ਸੀ ।
10
ਸੋ ਏਸਾਓ ਦੇ ਪੁੱਤਰਾਂ ਦੇ ਨਾਮ ਇਹ ਸਨ, ਅਲੀਫਾਜ਼ ਏਸਾਓ ਦੀ ਪਤਨੀ ਆਦਾਹ ਦਾ ਪੁੱਤਰ ਅਤੇ ਰਊਏਲ ਏਸਾਓ ਦੀ ਪਤਨੀ ਬਾਸਮਥ ਦਾ ਪੁੱਤਰ
11
ਅਤੇ ਅਲੀਫਾਜ਼ ਦੇ ਪੁੱਤਰ ਤੇਮਾਨ, ਓਮਾਰ ਸਫੋ, ਗਾਤਾਮ ਅਤੇ ਕਨਜ਼ ਸਨ ।
12
ਤਿਮਨਾ ਏਸਾਓ ਦੇ ਪੁੱਤਰ ਅਲੀਫਾਜ਼ ਦੀ ਰਖ਼ੈਲ ਸੀ, ਉਸ ਨੇ ਅਲੀਫਾਜ਼ ਲਈ ਅਮਾਲੇਕ ਨੂੰ ਜਨਮ ਦਿੱਤਾ, ਇਹ ਏਸਾਓ ਦੀ ਪਤਨੀ ਆਦਾਹ ਦੇ ਪੁੱਤਰ ਸਨ ।
13
ਰਊਏਲ ਦੇ ਪੁੱਤਰ ਇਹ ਸਨ ਅਰਥਾਤ ਨਹਥ, ਜ਼ਰਹ, ਸ਼ੰਮਾਹ ਅਤੇ ਮਿੱਜ਼ਾਹ । ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ ਸਨ ।
14
ਆਹਾਲੀਬਾਮਾਹ ਦੇ ਪੁੱਤਰ ਇਹ ਸਨ, ਜਿਹੜੀ ਏਸਾਓ ਦੀ ਪਤਨੀ, ਅਨਾਹ ਦੀ ਧੀ ਅਤੇ ਸਿਬਾਓਨ ਦੀ ਦੋਹਤੀ ਸੀ । ਉਸ ਨੇ ਏਸਾਓ ਲਈ ਯਊਸ, ਯਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ ।
15
ਇਹ ਏਸਾਓ ਦੇ ਪੁੱਤਰਾਂ ਵਿੱਚੋਂ ਮੁਖੀਏ ਸਨ: ਏਸਾਓ ਦੇ ਪਹਿਲੌਠੇ ਪੁੱਤਰ ਅਲੀਫਾਜ਼ ਦੇ ਵੰਸ਼ ਵਿਚੋਂ ਤੇਮਾਨ, ਓਮਾਰ, ਸਫੋ, ਕਨਜ਼,
16
ਕੋਰਹ, ਗਾਤਾਮ ਅਤੇ ਅਮਾਲੇਕ, ਇਹ ਸਾਰੇ ਮੁਖੀਏ ਅਲੀਫਾਜ਼ ਦੇ ਵੰਸ਼ ਤੋਂ ਅਦੋਮ ਦੇਸ਼ ਵਿੱਚ ਹੋਏ । ਇਹ ਆਦਾਹ ਦੇ ਪੁੱਤਰ ਸਨ ।
17
ਏਸਾਓ ਦੇ ਪੁੱਤਰ ਰਊਏਲ ਦੇ ਵੰਸ਼ ਵਿੱਚੋਂ ਇਹ ਮੁਖੀਏ ਸਨ: ਨਹਥ, ਜ਼ਰਹ, ਸੰਮਾਹ ਅਤੇ ਮਿੱਜ਼ਾਹ, ਇਹ ਮੁਖੀਏ ਰਊਏਲ ਤੋਂ ਅਦੋਮ ਦੇ ਦੇਸ਼ ਵਿੱਚ ਹੋਏ ਅਤੇ ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ ਸਨ ।
18
ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਇਹ ਸਨ: ਯਊਸ, ਯਾਲਾਮ ਅਤੇ ਕੋਰਹ, ਇਹ ਮੁਖੀਏ ਏਸਾਓ ਦੀ ਪਤਨੀ ਅਤੇ ਅਨਾਹ ਦੀ ਧੀ ਆਹਾਲੀਬਾਮਾਹ ਦੇ ਸਨ ।
19
ਇਹ ਏਸਾਓ ਅਰਥਾਤ ਅਦੋਮ ਦੇ ਪੁੱਤਰ ਸਨ ਅਤੇ ਇਹ ਹੀ ਉਨ੍ਹਾਂ ਦੇ ਮੁਖੀਏ ਸਨ ।